ਪਲੇਵੇਅ ਸਕੂਲਾਂ ਲਈ ਡਾ: ਬਲਜੀਤ ਕੌਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ।

ਪਲੇਵੇਅ ਸਕੂਲਾਂ ਲਈ ਡਾ: ਬਲਜੀਤ ਕੌਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ।

11 ਦਸੰਬਰ 2024: ਪੰਜਾਬ ਦਾ ਸਮਾਜਿਕ ਸੁਰੱਖਿਆ ਅਤੇ ਬਾਲ ਤੇ ਇਸਤਰੀ ਵਿਕਾਸ ਵਿਭਾਗ 3 ਤੋਂ 6 ਸਾਲ ਤੱਕ ਦੇ ਬੱਚਿਆ ਦੀ ਸੁਰੱਖਿਆ ਨੂੰ ਲੈ ਕੇ ਅੱਜ ਪੰਜਾਬ ਦੀ ਇਸਤਰੀ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਡਾ. ਬਲਜੀਤ ਕੌਰ ਨੇ ਅੱਜ ਪਲੇਵੇਅ ਸਕੂਲਾਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।ਪ੍ਰੈਸ ਕਾਨਫਰੰਸ ਵਿੱਚ ਬਲਜੀਤ ਕੌਰ ਨੇ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਪਲੇਵੇਅ ਸਕੂਲਾਂ ‘ਚ ਇਕ ਅਧਿਆਪਕ ਨੂੰ 20 ਬੱਚਿਆਂ ਨੂੰ ਨਹੀਂ ਪੜਾਉਣਗੇ।ਇਨ੍ਹਾਂ ਸਕੂਲਾਂ ‘ਚ ਖੇਡਣ ਲਈ ਥਾਂ, ਸਕੂਲ ਦੀ ਬਾਉਂਡਰੀ ਬੱਚਿਆਂ ਲਈ ਸੁਰੱਖਿਅਤ, ਕੁੜੀਆਂ ਤੇ ਮੁੰਡਿਆਂ ਲਈ ਵੱਖਰੇ ਵਾਸ਼ਰੂਮ, ਆਰਾਮ ਕਰਨ ਲਈ ਕਮਰੇ, ਪੀਣ ਵਾਲਾ ਸਾਫ਼ ਪਾਣੀ ਅਤੇ ਸਕੂਲਾਂ ਵਿਚ ਕੈਮਰੇ ਵੀ ਜ਼ਰੂਰੀ ਤੌਰ ’ਤੇ ਹੋਣੇ ਚਾਹੀਦੇ ਹਨ।ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਰਜਿਸਟਰਡ ਪਲੇਵੇਅ ਸਕੂਲਾਂ ਵਿਚ ਭੇਜੋ ਅਤੇ ਨਿੱਕੇ ਬੱਚਿਆਂ ਨੂੰ ਥੱਪੜ ਮਾਰਨਾ ਜਾਂ ਝਿੜਕਣਾ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ।

Share this post