ਰਾਜ ਸਭਾ ’ਚ ਜਗਦੀਪ ਧਨਖੜ ਨੂੰ ਕਾਰਜਕਾਲ ਤੋਂ ਹਟਾਉਣ ਲਈ ਬੇਭਰੋਸਗੀ ਮਤਾ।
ਰਾਜ ਸਭਾ ’ਚ ਜਗਦੀਪ ਧਨਖੜ ਨੂੰ ਕਾਰਜਕਾਲ ਤੋਂ ਹਟਾਉਣ ਲਈ ਬੇਭਰੋਸਗੀ ਮਤਾ।
10 ਦਸੰਬਰ 2024- ਚੇਅਰਮੈਨ ਜਗਦੀਪ ਧਨਖੜ ਖਿਲਾਫ਼ ਵਿਰੋਧੀ ਧਿਰ ਵਲੋਂ ਧਾਰਾ 67 ਬੀ ਦੇ ਤਹਿਤ ਨੋਟਿਸ ਰਾਜ ਸਭਾ ਦੇ ਜਨਰਲ ਸਕੱਤਰ ਪੀ.ਸੀ. ਮੋਦੀ ਨੂੰ ਸੌਂਪਿਆ ਗਿਆ ਹੈ।ਸੋਮਵਾਰ ਨੂੰ ਚੇਅਰਮੈਨ ਜਗਦੀਪ ਧਨਖੜ ਅਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵਿਚਾਲੇ ਟਕਰਾਅ ਤੋਂ ਬਾਅਦ ਵਿਰੋਧੀ ਧਿਰ ਨੇ ਧਨਖੜ ਨੂੰ ਉਨ੍ਹਾਂ ਦੇ ਕਾਰਜਕਾਲ ਤੋਂ ਹਟਾਉਣ ਲਈ ਬੇਭਰੋਸਗੀ ਮਤਾ ਲਿਆਉਣ ਦਾ ਫੈਸਲਾ ਕੀਤਾ।ਸੂਤਰਾਂ ਅਨੁਸਾਰ ਕਾਂਗਰਸ, ਆਰ.ਜੇ.ਡੀ., ਟੀ.ਐਮ.ਸੀ., ਸੀ.ਪੀ.ਆਈ., ਸੀ.ਪੀ.ਆਈ.-ਐਮ, ਜੇ.ਐਮ.ਐਮ., ਆਪ, ਡੀ.ਐਮ.ਕੇ. ਸਮੇਤ ਕਰੀਬ 60 ਵਿਰੋਧੀ ਸੰਸਦ ਮੈਂਬਰਾਂ ਨੇ ਨੋਟਿਸ ’ਤੇ ਦਸਤਖ਼ਤ ਕੀਤੇ ਹਨ।