ਦੇਵੇਂਦਰ ਫੜਨਵੀਸ ਬਣਨਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ।
ਦੇਵੇਂਦਰ ਫੜਨਵੀਸ ਬਣਨਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ।
4 ਦਸੰਬਰ 2024- ਦੇਵੇਂਦਰ ਫੜਨਵੀਸ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਹੋਣਗੇ।ਪਹਿਲਾਂ ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਦੇਵੇਂਦਰ ਫੜਨਵੀਸ ਨੂੰ ਨੇਤਾ ਚੁਣਿਆ ਗਿਆ ਸੀ।ਇਸ ਤੋਂ ਬਾਅਦ ਫੜਨਵੀਸ ਮੁੱਖ ਮੰਤਰੀ ਨਿਵਾਸ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਿੰਦੇ ਅਤੇ ਪਵਾਰ ਨਾਲ ਗੱਲਬਾਤ ਕੀਤੀ।ਸਹੁੰ ਚੁੱਕਣ ਦਾ ਪ੍ਰੋਗਰਾਮ ਕੱਲ੍ਹ ਸ਼ਾਮ 5:30 ਵਜੇ ਆਜ਼ਾਦ ਮੈਦਾਨ ਵਿੱਚ ਹੋਵੇਗਾ। ਫੜਨਵੀਸ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ 'ਚ ਹੋਵੇਗਾ। ਅੱਜ ਸ਼ਾਮ ਤੱਕ ਇਹ ਦੱਸ ਦਿੱਤਾ ਜਾਵੇਗਾ ਕਿ ਹੋਰ ਕੌਣ ਸਹੁੰ ਚੁੱਕਣ ਵਾਲਾ ਹੈ।