ਜ਼ਿਮਨੀ ਚੋਣਾਂ ‘ਚ ਜਿੱਤਣ ਵਾਲੇ ਵਿਧਾਇਕਾਂ ਨੇ ਚੁੱਕੀ ਸੌਂਹ
ਜ਼ਿਮਨੀ ਚੋਣਾਂ ‘ਚ ਜਿੱਤਣ ਵਾਲੇ ਵਿਧਾਇਕਾਂ ਨੇ ਚੁੱਕੀ ਸੌਂਹ
02 ਦਸੰਬਰ 2024: ਪੰਜਾਬ ਵਿਚ 20 ਨਵੰਬਰ ਨੂੰ ਹੋਈਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਜਿੱਤਣ ਵਾਲੇ ਚਾਰੋਂ ਵਿਧਾਇਕਾਂ ‘ਚੋਂ 3 ਵਿਧਾਇਕਾਂ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਡਿੱਲੋਂ, ਡੇਰਾ ਬਾਬਾ ਨਾਨਕ ਗੁਰਦੀਪ ਸਿੰਘ ਰੰਧਾਵਾ ਅਤੇ ਚੱਬੇਵਾਲ ਤੋਂ ਇਸ਼ਾਂਕ ਕੁਮਾਰ ਚੱਬੇਵਾਲ ਨੇ ਸੌਂਹ ਚੁੱਕ ਲਈ ਹੈ ।ਇਹਨਾਂ ਦਾ ਸਹੁੰ ਚੁੱਕ ਸਮਾਗਮ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਵਿਚ ਕੀਤਾ ਗਿਆ।ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕਾਂ ਨੂੰ ਸੌਂਹ ਚੁਕਾਈ।