ਐੱਨ.ਏ.ਡੀ.ਏ. ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਕੀਤਾ 4 ਸਾਲ ਲਈ ਮੁਅੱਤਲ।
ਨਾਡਾ ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਕੀਤਾ 4 ਸਾਲ ਲਈ ਮੁਅੱਤਲ।
27 ਨਵੰਬਰ 2024: 10 ਮਾਰਚ ਨੂੰ ਰਾਸ਼ਟਰੀ ਟੀਮ ਦੀ ਚੋਣ ਟਰਾਇਲ ਦੌਰਾਨ ਡੋਪਿੰਗ ਟੈਸਟ ਲਈ ਪਹਿਲਵਾਨ ਬਜਰੰਗ ਪੂਨੀਆ ਨੇ ਆਪਣਾ ਸੈਂਪਲ ਦੇਣ ਤੋਂ ਇਨਕਾਰ ‘ਤੇ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਐੱਨ.ਏ.ਡੀ.ਏ.) ਨੇ 4 ਸਾਲ ਲਈ ਉਸਦੇ ਕਰੀਅਰ ‘ਤੇ ਪਾਬੰਦੀ ਲਗਾ ਦਿੱਤੀ। ਇਹ ਫੈਸਲਾ ਉਸ ਸਮੇਂ ਆਇਆ ਜਦੋਂ ਨਾਡਾ ਨੇ ਪਹਿਲਾਂ 23 ਅਪ੍ਰੈਲ ਨੂੰ ਬਜਰੰਗ ਪੂਨੀਆ ਨੂੰ ਇਸੇ ਅਪਰਾਧ ਲਈ ਮੁਅੱਤਲ ਕੀਤਾ ਸੀ, ਜਿਸ ਤੋਂ ਬਾਅਦ ਵਿਸ਼ਵ ਪੱਧਰੀ ਕੁਸ਼ਤੀ ਸੰਸਥਾ ਡਬਲਯੂ. ਡਬਲਯੂ.ਡਬਲਯੂ ਨੇ ਵੀ ਉਸ ਨੂੰ ਬਾਅਦ 'ਚ ਮੁਅੱਤਲ ਕਰ ਦਿੱਤਾ ਸੀ।ਬਜਰੰਗ ਵੱਲੋਂ ਅਥਾਈ ਮੁਅੱਤਲੀ ਦਾ ਮੁਕਬਲਾ ਕਰਨ ਤੋ ਬਾਅਦ, ਨਾਡਾ ਦੇ ਏ.ਡੀ.ਡੀ.ਪੀ ਨੇ ਇਸ ਨੂੰ 31 ਮਈ ਨੂੰ ਅਸਥਾਈ ਤੌਰ ‘ਤੇ ਹਟਾ ਦਿੱਤਾ।ਏਡੀਡੀਪੀ ਨੇ ਆਪਣੇ ਆਦੇਸ਼ 'ਚ ਕਿਹਾ ਕਿ ਮੌਜੂਦਾ ਮਾਮਲੇ 'ਚ ਕਿਉਂਕਿ ਅਥਲੀਟ ਨੂੰ ਅਸਥਾਈ ਤੌਰ 'ਤੇ ਮੁਅੱਤਲ ਕੀਤਾ ਗਿਆ ਸੀ, ਪੈਨਲ ਇਹ ਮੰਨਦਾ ਹੈ ਕਿ 4 ਸਾਲਾਂ ਦੀ ਮਿਆਦ ਲਈ ਅਥਲੀਟ ਦੀ ਅਯੋਗਤਾ ਦੀ ਮਿਆਦ ਉਸ ਮਿਤੀ ਤੋਂ ਸ਼ੁਰੂ ਹੋਵੇਗੀ ਜਿਸ ਦਿਨ ਨੋਟੀਫਿਕੇਸ਼ਨ ਭੇਜਿਆ ਗਿਆ ਸੀ, ਯਾਨੀ 23.04.2024 ਤੋਂ ਲਾਗੂ ਹੋਵੇਗਾ।ਇਸ ਦੇ ਜਵਾਬ 'ਚ ਬਜਰੰਗ ਜੋ ਸਾਥੀ ਪਹਿਲਵਾਨ ਵਿਨੇਸ਼ ਫੋਗਾਟ ਦੇ ਨਾਲ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਸੀ ਤੇ ਆਲ ਇੰਡੀਆ ਕਿਸਾਨ ਕਾਂਗਰਸ ਦੀ ਅਗਵਾਈ ਨੂੰ ਸੰਭਾਲਿਆ ਸੀ, ਨੇ 11 ਜੁਲਾਈ ਨੂੰ ਦੋਸ਼ਾਂ ਦੇ ਖਿਲਾਫ ਇਕ ਚੁਣੌਤੀ ਦਾਇਰ ਕੀਤੀ ਸੀ। ਇਸ ਤੋਂ ਬਾਅਦ 20 ਸਤੰਬਰ ਅਤੇ 4 ਅਕਤੂਬਰ ਨੂੰ ਸੁਣਵਾਈ ਹੋਈ।ਏ.ਡੀ.ਡੀ.ਪੀ ਨੇ ਇਹ ਸਿੱਟਾ ਕੱਢਿਆ ਕਿ ਬਜਰੰਗ ਆਰਟੀਕਲ 10.3.1 ਦੇ ਤਹਿਤ ਪਾਬੰਦੀਆਂ ਲਈ ਜਵਾਬਦੇਹ ਸਨ ਜਿਸ ਲਈ ਉਨ੍ਹਾਂ 'ਤੇ ਚਾਰ ਸਾਲਾਂ ਲਈ ਪਾਬੰਦੀ ਲਗਾਈ ਗਈ। ਪੈਨਲ ਦਾ ਕਹਿਣਾ ਹੈ ਕਿ ਅਥਲੀਟ ਧਾਰਾ 10.3.1 ਦੇ ਤਹਿਤ ਪਾਬੰਦੀਆਂ ਲਈ ਜਵਾਬਦੇਹ ਹੈ ਤੇ 4 ਸਾਲਾਂ ਦੀ ਮਿਆਦ ਲਈ ਅਯੋਗ ਹੈ।