ਆਈ.ਪੀ.ਐੱਲ. ਨਿਲਾਮੀ ਦਾ ਅੱਜ ਦੂਜਾ ਦਿਨ
ਆਈ.ਪੀ.ਐੱਲ. ਨਿਲਾਮੀ ਦਾ ਅੱਜ ਦੂਜਾ ਦਿਨ
25 ਨਵੰਬਰ 2024: ਆਈ.ਪੀ.ਐੱਲ. ਨਿਲਾਮੀ 2025 ਦੀ ਮੈਗਾ ਨਿਲਾਮੀ ਦਾ ਪਹਿਲਾ ਦਿਨ 24 ਨਵੰਬਰ ਨੂੰ ਸੀ। ਇਹ ਨਿਲਾਮੀ ਸਾਊਦੀ ਅਰਬ ਦੇ ਜੇਦਾਹ 'ਚ ਹੋਈ।ਪਹਿਲੇ ਦਿਨ 72 ਖਿਡਾਰੀ ਵਿਕੇ। ਇਨ੍ਹਾਂ ਵਿਚ 24 ਵਿਦੇਸ਼ੀ ਖਿਡਾਰੀ ਵੀ ਸ਼ਾਮਿਲ ਹਨ। ਪਹਿਲੇ ਦਿਨ ਕੁੱਲ 72 ਖਿਡਾਰੀ ਖਰੀਦੇ ਗਏ, ਜਿਨ੍ਹਾਂ 'ਚੋਂ ਸਭ ਤੋਂ ਮਹਿੰਗਾ ਰਿਸ਼ਭ ਪੰਤ 27 ਕਰੋੜ ਰੁਪਏ 'ਚ ਵਿਿਕਆ। ਸ਼੍ਰੇਅਸ ਅਈਅਰ ਨੂੰ ਪੰਜਾਬ ਕਿੰਗਜ਼ ਨੇ 26.75 ਕਰੋੜ ਰੁਪਏ 'ਚ ਖਰੀਦਿਆ, ਕੋਲਕਾਤਾ ਨਾਈਟ ਰਾਈਡਰਜ਼ ਨੇ ਵੈਂਕਟੇਸ਼ ਅਈਅਰ ਨੂੰ 23.75 ਕਰੋੜ 'ਚ ਖਰੀਦਿਆ। ਨਿਲਾਮੀ ਦੇ ਪਹਿਲੇ ਦਿਨ ਸਾਰੀਆਂ ਫਰੈਂਚਾਇਜ਼ੀਜ਼ ਨੇ ਮਿਲ ਕੇ 467.95 ਕਰੋੜ ਰੁਪਏ ਖ਼ਰਚ ਕੀਤੇ।
ਆਈਪੀਐੱਲ ਨਿਲਾਮੀ ਦਾ ਅੱਜ ਦੂਜਾ ਦਿਨ ਹੈ। ਅੱਜ ਕੁਝ ਟੀਮਾਂ 'ਤੇ ਖਾਸ ਧਿਆਨ ਰੱਖਿਆ ਜਾਵੇਗਾ, ਜਿਸ 'ਚ ਆਰਸੀਬੀ ਸ਼ਾਮਿਲ ਹੈ। ਇਸ ਟੀਮ ਨੇ ਮਾਰਕੀ ਖਿਡਾਰੀਆਂ ਦੇ ਸੈੱਟ ਵਿਚ ਬਹੁਤੀ ਦਿਲਚਸਪੀ ਨਹੀਂ ਦਿਖਾਈ। ਹਾਲਾਂਕਿ ਦਿਨ ਦੇ ਅੰਤ ਵਿਚ ਉਨ੍ਹਾਂ ਨੇ ਨਵੇਂ ਖਿਡਾਰੀਆਂ ਲਈ ਬਟੂਆ ਖੋਲ੍ਹਿਆ ਤੇ ਜਿਤੇਸ਼ ਸ਼ਰਮਾ ਨੂੰ 11 ਕਰੋੜ ਰੁਪਏ ਵਿਚ ਖ਼ਰੀਦਿਆ। ਅੱਜ ਇਹ ਦੇਖਣਾ ਬਾਕੀ ਹੈ ਕਿ ਆਰ.ਸੀ.ਬੀ. ਕਿਸ ਤਰ੍ਹਾਂ ਦੀ ਖ਼ਰੀਦਦਾਰੀ ਕਰਦੀ ਹੈ। ਆਰਸੀਬੀ ਤੋਂ ਇਲਾਵਾ ਮੁੰਬਈ ਇੰਡੀਅਨਜ਼ ਵੀ ਪਹਿਲੇ ਦਿਨ ਜ਼ਿਆਦਾ ਸਰਗਰਮ ਨਜ਼ਰ ਨਹੀਂ ਆਈ। ਅੱਜ ਸਭ ਦੀਆਂ ਨਜ਼ਰਾਂ ਮੁੰਬਈ 'ਤੇ ਵੀ ਹੋਣਗੀਆਂ।