ਪੰਜਾਬ ਦੇ ਮੁੱਖ ਮੰਤਰੀ ਨੇ ਲਏ ਝੋਨੇ ਦੀ ਖਰੀਦ ਨੂੰ ਲੈ ਕੇ ਵੱਡੇ ਫੈਸਲੇ....

ਪੰਜਾਬ ਦੇ ਮੁੱਖ ਮੰਤਰੀ ਨੇ ਲਏ ਝੋਨੇ ਦੀ ਖਰੀਦ ਨੂੰ ਲੈ ਕੇ ਵੱਡੇ ਫੈਸਲੇ....

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਮੰਡੀਆਂ ਿਵੱਚ ਝੋਨੇ ਦੀ ਚੱਲ ਰਹੀ ਖਰੀਦ ਸਬੰਧੀ ਅੱਜ ਆਪਣੇ ਨਿਵਾਸ ਸਥਾਨ 'ਤੇ ਅਧਿਕਾਰੀਆਂ ਨਾਲ ਮੀਿਟੰਗ ਕੀਤੀ।ਇਸ ਸਮੇਂ ਦੌਰਾਨ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਚਾਰ ਵੱਡੇ ਫੈਸਲੇ ਲਏ ਗਏ ਹਨ। 

ਪਹਿਲਾਂ ਜਦੋਂ ਸਰਪਲੱਸ ਝੋਨੇ ਦਾ ਆਰ.ਓ ਦਿੱਤਾ ਜਾਂਦਾ ਸੀ ਤਾਂ 50 ਰੁਪਏ ਪ੍ਰਤੀ ਟਨ ਫੀਸ ਵਸੂਲੀ ਜਾਂਦੀ ਸੀ।ਇਸ ਦੇ ਨਾਲ ਹੀ ਹੁਣ ਆਰ.ਓ ਫੀਸ 10 ਰੁਪਏ ਰੱਖੀ ਗਈ ਹੈ।ਇਸ ਦੇ ਨਾਲ ਹੀ ਜੇਕਰ ਕੋਈ ਆਰ.ਓ ਲੈਦਾ ਹੈ ਤੇ ਅਗਲੇ ਦਿਨ ਫਸਲ ਦੀ ਕਟਾਈ ਕਰਦਾ ਹੈ ਤਾਂ ਉਸ ਨੂੰ ਇਹ ਫੀਸ ਨਹੀਂ ਦੇਣੀ ਪਵੇਗੀ। ਬੀ.ਆਰ.ਐਲ ਸ਼ੈਲਰ ਮਾਲਕਾਂ ਖ਼ਿਲਾਫ਼ ਕਈ ਕੇਸ ਪੈਂਡਿੰਗ ਹਨ। ਹੁਣ ਉਨ੍ਹਾਂ ਦੀ ਸਿਸਟਰ ਪਾਟਨਰ ਜਾਂ ਗਾਰੰਟਰ ਵੀ ਕੰਮ ਕਰ ਸਕੇਗਾ। ਹਾਲਾਂਕਿ ਪਹਿਲਾਂ ਅਜਿਹਾ ਨਿਯਮ ਨਹੀਂ ਸੀ।ਇਸ ਦਾ 200 ਸ਼ੈਲਰ ਮਾਲਕਾਂ ਨੂੰ ਫਾਇਦਾ ਹੋਵੇਗਾ।ਇਸ ਤੋਂ ਇਲਾਵਾ ਮਿੱਲ ਮਾਲਕ ਜ਼ਿਲ੍ਹੇ ਵਿੱਚ ਕਿਸੇ ਵੀ ਥਾਂ ’ਤੇ ਝੋਨਾ ਇਕੱਠਾ ਕਰ ਸਕਦੇ ਹਨ। ਹੁਣ ਜ਼ਿਲ੍ਹਾ ਪੱਧਰੀ ਸਰਕਲ ਬਣਾਏ ਗਏ ਹਨ। ਪਹਿਲਾਂ ਇਹ ਛੋਟੇ ਹੁੰਦੇ ਸਨ। ਪਹਿਲਾਂ ਪੁਰਾਣਾ ਝੋਨਾ ਨਵੀਆਂ ਮਿੱਲਾਂ ਨੂੰ ਦਿੱਤਾ ਜਾਂਦਾ ਸੀ, ਜਦੋਂ ਕਿ ਹੁਣ ਨਵੀਆਂ ਮਿੱਲਾਂ ਨੂੰ ਪੁਰਾਣੀਆਂ ਮਿੱਲਾਂ ਵਾਂਗ ਝੋਨਾ ਦਿੱਤਾ ਜਾਵੇਗਾ।

Share this post