ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸਬੰਧ 'ਚ ਸਹੋਤਾ ਦੀ ਅਗਵਾਈ 'ਚ 14ਵੀਂ ਬ੍ਰਹਮ ਜੋਤੀ 'ਵਿਸ਼ਾਲ ਸ਼ੋਭਾ ਯਾਤਰਾ' ਸਜਾਈ ਗਈ
-ਸ਼ਹਿਰ ਵਾਸੀਆਂ ਨੇ ਥਾਂ ਥਾਂ 'ਤੇ ਫੁੱਲਾਂ ਦੀ ਵਰਖਾ ਅਤੇ ਲੰਗਰ ਲਗਾ ਕੇ ਕੀਤਾ ਸਵਾਗਤ
ਲੁਧਿਆਣਾ,(ਸਮਰਾਟ ਸ਼ਰਮਾ) ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਵਲੋਂ ਭਾਵਾਧਸ ਦੇ ਰਾਸ਼ਟਰੀ ਸਰਵਉਚ ਨਿਰਦੇਸ਼ਕ ਕਰਮਯੋਗੀ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ 14ਵੀਂ ਬ੍ਰਹਮ ਜੋਤੀ 'ਵਿਸ਼ਾਲ ਸ਼ੋਭਾ ਯਾਤਰਾ' ਭਗਵਾਨ ਵਾਲਮੀਕਿ ਗੇਟ ਦਰੇਸੀ ਮੈਦਾਨ ਤੋਂ ਸ਼ੁਰੂ ਹੋ ਕੇ ਪੁਰਾਣੀ ਸਬਜ਼ੀ ਮੰਡੀ ਚੌਕ, ਮਾਲੀਗੰਜ ਚੌਕ ਤੋਂ ਪ੍ਰਤਾਪ ਬਾਜ਼ਾਰ, ਮੀਨਾ ਬਾਜ਼ਾਰ, ਮਾਤਾ ਰਾਣੀ ਚੌਕ ਜੋਨ-ਏ ਤੋਂ ਘੰਟਾ ਘਰ ਚੌਕ, ਗਿਰਜਾ ਘਰ ਚੌਕ, ਗੁੜਮੰਡੀ ਚੌਕ, ਘਾਹ ਮੰਡੀ, ਡਿਵੀਜਨ ਨੰਬਰ 3 ਤੋਂ ਇਸਲਾਮੀਆਂ ਸਕੂਲ ਰੋਡ ਤੋਂ ਹੁੰਦੀ ਹੋਈ ਘਾਟੀ ਵਾਲਮੀਕਿ ਚੌਕ ਭਗਵਾਨ ਵਾਲਮੀਕਿ ਬ੍ਰਹਮਾਲਿਆ (ਮੰਦਿਰ) ਵਿਖੇ ਮਹਾਂਆਰਤੀ 504 ਦਿਵਯ ਜਯੋਤੀਆਂ ਦੇ ਨਾਲ ਸ਼੍ਰੀ ਤਪਕੇਸ਼ਵਰ ਮਹਾਂਦੇਵ ਮਹਾਂਆਰਤੀ ਸੇਵਾ ਪਰਿਵਾਰ ਵਲੋਂ ਢੋਲ ਢਮੱਕਿਆਂ ਦੇ ਨਾਲ ਸਮਾਪਤ ਹੋਈ। ਸ਼ੋਭਾ ਯਾਤਰਾ 'ਚ ਭਾਵਾਧਸ ਦੇ ਕੇਂਦਰੀਯ ਸੰਗਠਨ, ਪ੍ਰਾਂਤੀਯ ਸੰਗਠਨ ਦੇ ਅਹੁਦੇਦਾਰ, ਧਾਰਮਿਕ ਵਿਦਵਾਨ, ਰਾਜਨੀਤਿਕ ਅਤੇ ਸਮਾਜਿਕ ਨੇਤਾ ਵੱਡੀ ਗਿਣਤੀ 'ਚ ਸ਼ਾਮਿਲ ਹੋਏ । ਇਸ ਸ਼ੋਭਾ ਯਾਤਰਾ ਦੀ ਪ੍ਰਧਾਨਗੀ ਸ੍ਰੀ ਮਦਨ ਲਾਲ ਬੱਗਾ ਵਿਧਾਇਕ ਹਲਕਾ ਉੱਤਰੀ, ਜੋਤ ਰੋਸ਼ਨ ਸ੍ਰੀ ਪ੍ਰਦੀਪ ਸਭਰਵਾਲ (ਆਈ.ਏ.ਐਸ.) ਡਵੀਜਨ ਕਮਿਸ਼ਨਰ ਜਲੰਧਰ ਰੇਂਜ, ਝੰਡੇ ਦੀ ਰਸਮ ਸ੍ਰੀ ਚੰਦਨ ਗਰੇਵਾਲ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ, ਸ਼ੋਭਾ ਯਾਤਰਾ ਦਾ ਉਦਘਾਟਨ ਸ੍ਰੀ ਆਦਿੱਤਿਆ ਡੈਚਲਵਾਲ (ਆਈ.ਏ.ਐਸ.) ਕਮਿਸ਼ਨਰ ਨਗਰ ਨਿਗਮ ਲੁਧਿਆਣਾ ਆਪਣੇ ਕਰ ਕਮਲਾਂ ਦੁਆਰਾ ਕੀਤਾ। ਪਰਮ ਪੂਜਨੀਯ ਧਰਮ ਗੁਰੂ ਡਾ. ਦੇਵ ਸਿੰਘ ਅਦੈਵਤੀ ਜੀ ਮਹਾਰਾਜ ਅਤੇ ਡਾ. ਚਰਨਜੀਤ ਸਿੰਘ ਅਟਵਾਲ ਪ੍ਰਮੁੱਖ ਦਲਿਤ ਆਗੂ-ਭਾਰਤ ਨੇ ਆਪਣੇ ਪ੍ਰਵਚਨਾਂ ਰਾਹੀਂ ਅੰਮ੍ਰਿਤ ਵਰਖਾ ਕਰਕੇ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਸਾਨੂੰ ਯੋਗਵਿਸ਼ਿਸ਼ਟ ਮਹਾਂਰਮਾਇਣ ਦੇ ਪ੍ਰਚਾਰ ਪ੍ਰਸਾਰ ਨੂੰ ਘਰ ਘਰ ਤਕ ਪਹੁੰਚਾਉਣਾ ਚਾਹੀਦਾ ਹੈ। ਵਿਸ਼ੇਸ਼ ਮਹਿਮਾਨ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਜਤਿੰਦਰ ਜੋਰਵਾਲ (ਆਈ.ਏ.ਐਸ.) ਡਿਪਟੀ ਕਮਿਸ਼ਨਰ ਲੁਧਿਆਣਾ, ਸ. ਕੁਲਦੀਪ ਸਿੰਘ ਚਾਹਲ (ਆਈ.ਪੀ.ਐਸ.) ਪੁਲਿਸ ਕਮਿਸ਼ਨਰ ਲੁਧਿਆਣਾ, ਸ੍ਰੀ ਅਮਰਜੀਤ ਸਿੰਘ ਬੈਂਸ (ਪੀ.ਸੀ.ਐਸ.) ਏ.ਡੀ.ਸੀ., ਲੁਧਿਆਣਾ, ਸ੍ਰੀ ਪ੍ਰਮੋਦ ਬਾਤਿਸ਼ ਸੀਨੀਅਰ ਪੱਤਰਕਾਰ ਲੁਧਿਆਣਾ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ । ਇਸ ਸ਼ੋਭਾ ਯਾਤਰਾ ਵਿੱਚ ਮੁੱਖ ਮਹਿਮਨ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਹਰਦੀਪ ਸਿੰਘ ਮੁੰਡੀਆਂ, ਵਿਧਾਨ ਸਭਾ ਹਲਕਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ,ਹਲਕਾ ਸੈਂਟ੍ਰਲ (ਕੇਂਦਰੀ) ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ,ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ,ਹਲਕਾ ਪੱਛਮੀ ਓਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ,ਏਡੀਸੀ ਅਮਰਜੀਤ ਬੈਸ,ਜ਼ੋਨਲ ਕਮਿਸ਼ਨਰ ਜਗਦੇਵ ਸਿੰਘ ਸੇਖੋਂ ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ ਵਿਧਾਇਕ ਹਲਕਾ ਦੱਖਣੀ, ਜੀਵਨ ਸਿੰਘ ਸੰਗੋਵਾਲ ਵਿਧਾਇਕ ਹਲਕਾ ਗਿੱਲ, ਸ਼ਰਨਪਾਲ ਸਿੰਘ ਮੱਕੜ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਲੁਧਿਆਣਾ, ਤਰਸੇਮ ਸਿੰਘ ਭਿੰਡਰ ਚੇਅਰਮੈਨ ਨਗਰ ਸੁਧਾਰ ਟਰੱਸਟ ਲੁਧਿਆਣਾ, ਬਲਕਾਰ ਸਿੰਘ ਸੰਧੂ ਸਾਬਕਾ ਮੇਅਰ ਨਗਰ ਨਿਗਮ ਲੁਧਿਆਣਾ, ਸੰਜੇ ਤਲਵਾੜ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਲੁਧਿਆਣਾ, ਰਜਨੀਸ਼ ਧੀਮਾਨ ਜ਼ਿਲ੍ਹਾ ਪ੍ਰਧਾਨ ਭਾਜਪਾ ਲੁਧਿਆਣਾ, ਭੁਪਿੰਦਰ ਸਿੰਘ ਭਿੰਦਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ, ਜਥੇਦਾਰ ਬਾਬਾ ਸਤਨਾਮ ਸਿੰਘ ਜ਼ਿਲ੍ਹਾ ਜਥੇਦਾਰ ਤਰਨਾ ਦਲ, ਬਾਬਾ ਸਤਨਾਮ ਸਿੰਘ ਸਹੋਤਾ ਸੇਵਾਦਾਰ ਤਰਨਾ ਦਲ, ਮਹੰਤ ਭੋਲੀ ਮਾਈ ਸਮਾਜ ਸੇਵਿਕਾ ਅਤੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਆਗੂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ । 'ਵਿਸ਼ਾਲ ਸ਼ੋਭਾ ਯਾਤਰਾ' 'ਚ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਫੁੱਲਾਂ ਨਾਲ ਸਜਾਈ ਪਾਲਕੀ, ਡਾ. ਦੇਵ ਸਿੰਘ ਅਦਵੈਤੀ ਜੀ ਦਾ ਸਜਾਇਆ ਰੱਥ, ਅਸ਼ਵਨੀ ਸਹੋਤਾ ਅਤੇ ਭਾਵਾਧਸ ਕੇਂਦਰੀ ਸੰਗਠਨ, ਪ੍ਰਾਂਤੀਯ, ਜ਼ਿਲ੍ਹਾ ਸੰਗਠਨ ਦੇ ਅਹੁਦੇਦਾਰਾਂ ਦਾ ਸ਼ਹਿਰ ਵਾਸੀਆਂ ਨੇ ਥਾਂ-ਥਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਭਾਰੀ ਸਵਾਗਤ ਕੀਤਾ। 'ਬ੍ਰਹਮ ਜੋਤੀ ਯਾਤਰਾ' ਵਿਚ ਭਜਨ ਮੰਡਲੀਆਂ, ਬੈਂਡ ਬਾਜੇ, ਢੋਲ ਨਿਗਾਰੇ, ਹਾਥੀ-ਘੋੜੇ, ਗੱਤਕਾ ਪਾਰਟੀਆਂ, ਡਾਂਡੀਆ ਪਾਰਟੀ ਅਤੇ ਭੰਗੜਾ ਪਾਰਟੀ ਅਤੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਯੋਗਵਿਸ਼ਿਸ਼ਟ ਮਹਾਰਾਮਾਇਣ ਨਾਲ ਸਬੰਧਤ ਤੇ ਬਾਬਾ ਜੀਵਨ ਸਿੰਘ ਜੀ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਪਾਵਨ ਵਾਲਮੀਕਿ ਤੀਰਥ ਸ੍ਰੀ ਅੰਮ੍ਰਿਤਸਰ 'ਤੇ ਅਧਾਰਿਤ ਸੁੰਦਰ ਝਾਕੀਆਂ ਦਾ ਮਨਮੋਹਕ ਦ੍ਰਿਸ਼ ਆਤਮਾ ਨੂੰ ਪ੍ਰਮਾਤਮਾ ਨਾਲ ਜੋੜ ਰਿਹਾ ਸੀ। ਇਸ ਯਾਤਰਾ ਦਾ ਥਾਂ-ਥਾਂ ਤੇ ਲੋਕਾਂ ਵੱਲੋਂ ਪਟਾਕੇ ਅਤੇ ਆਤਿਸ਼ਬਾਜੀ ਚਲਾਈ ਅਤੇ ਬਾਜਾਰ ਐਸੋਸੀਏਸ਼ਨ, ਸਭਾ ਸੁਸਾਇਟੀਆਂ ਨੇ ਲੰਗਰ ਲਗਾ ਕੇ ਭਾਰੀ ਸਵਾਗਤ ਕੀਤਾ। ਸ੍ਰੀ ਸਹੋਤਾ ਨੇ ਸ਼ੋਭਾ ਯਾਤਰਾ 'ਚ ਸ਼ਾਮਿਲ ਹੋਈਆਂ ਉਘੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਦਿਆਂ ਸਭ ਦਾ ਧੰਨਵਾਦ ਕੀਤਾ। ਸ਼ੋਭਾ ਯਾਤਰਾ ਦੌਰਾਨ ਕੌਮੀ ਗਾਇਕ ਸਰਬਜੀਤ ਸਹੋਤਾ ਜਲੰਧਰ ਵਾਲੇ ਅਤੇ ਰਵੀ ਸਾਹਿਲ ਲੁਧਿਆਣਾ ਵਾਲੇ ਭਗਵਾਨ ਵਾਲਮੀਕਿ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ । ਇਸ ਮੌਕੇ ਭਾਵਾਧਸ ਦੇ ਅਹੁਦੇਦਾਰ ਰਾਸ਼ਟਰੀ ਮੁੱਖ ਖਜਾਨਚੀ ਵਿਜੈ ਮਾਨਵ, ਰਾਸ਼ਟਰੀ ਸੰਯੁਕਤ ਮੰਤਰੀ ਵਰਿੰਦਰ ਗਾਗਟ, ਰਾਸ਼ਟਰੀ ਸੰਚਾਲਕ ਯੂਥ ਵਿੰਗ ਸੋਨੂੰ ਫੁੱਲਾਂਵਾਲ, ਰਾਸ਼ਟਰੀ ਸਲਾਹਕਾਰ ਨਰੇਸ਼ ਸੌਦਾ, ਵਰਿੰਦਰ ਸਿੰਘ (ਕਾਲਾ ਸਵਾਮੀ), ਸਿਕੰਦਰ ਚੌਹਾਨ, ਨੇਤਾ ਜੀ ਸੋਂਧੀ, ਮੋਹਨਵੀਰ ਚੌਹਾਨ, ਟੋਨੀ ਸਹੋਤਾ, ਸੁਰਿੰਦਰ ਬਾਲੀ, ਚੰਦਰ ਸ਼ੇਖਰ ਸਹੋਤਾ, ਸੂਬਾਈ ਕਨਵੀਨਰ-ਪੰਜਾਬ ਰਾਜੇਸ਼ ਦੈਤਯ, ਭਾਵਾਧਸ ਐਜੂਕੇਸ਼ਨ ਬੋਰਡ ਦੇ ਰਾਸ਼ਟਰੀ ਸੰਚਾਲਕ ਨੀਸ਼ੂ ਘਈ, ਕੌਮੀ ਸਕੱਤਰ ਤੇ ਸੂਬਾਈ ਇੰਚਾਰਜ ਐਜੂਕੇਸ਼ਨ ਬੋਰਡ ਅਭੈ ਸਹੋਤਾ, ਭਾਵਾਧਸ ਯੂਥ ਵਿੰਗ ਦੇ ਸੂਬਾਈ ਇੰਚਾਰਜ ਕਰਨ ਬਾਲੀ, ਸੂਬਾਈ ਕਨਵੀਨਰ ਲੇਬਰ ਵਿਕਾਸ ਬੋਰਡ ਰਾਜੂ ਸ਼ੇਰਪੁਰੀਆ, ਕੌਮੀ ਕਾਰਜਕਾਰਨੀ ਮੈਂਬਰ-ਭਾਰਤ ਗੁਲਸ਼ਨ ਡਿਮਾਣਾ, ਦੀਪਾ ਸਭਰਵਾਲ, ਬਿੱਟੂ ਮੱਟੂ, ਨਰੇਸ਼ ਸੌਦਾ, ਲਾਲਾ ਪ੍ਰਵੀਨ, ਵਰਜਿੰਦਰ ਫੋਕਲ ਪੁਆਇੰਟ, ਅਜੈ ਕਾਲੜਾ, ਮੇਨਪਾਲ ਡੁਲਗੁਚ, ਵਿਜੈ ਫਰਮਾਏ, ਬਿੱਟੂ ਡੁਲਗਚ, ਰਮੇਸ਼ ਘਈ, ਨਰੇਸ਼ ਸਹੋਤਾ, ਅਰਜੁਨ ਸਿੰਘ ਸਹੋਤਾ, ਬਿੱਟੂ ਗਿੱਲ, ਵਿੱਕੀ ਚੌਹਾਨ, ਬਿੱਟੂ ਪਾਰਚਾ (ਡਾਬਾ), ਸੰਜੇ ਅਸੁਰ, ਵਿੱਕੀ ਈਡਬਲਿਊਐਸ ਕਲੋਨੀ ਅਤੇ ਸੂਬਾਈ ਕਾਰਜਕਾਰਨੀ ਮੈਂਬਰ ਵਿਨੋਦ ਸਹੋਤਾ, ਭਾਵਾਧਸ ਯੂਥ ਵਿੰਗ ਪ੍ਰਦੀਪ ਟਾਂਕ, ਰੋਨੀ ਬੈਨੀਵਾਲ, ਗੌਰਵ ਗਾਗਟ, ਮਣੀ ਮੂੰਗ, ਤਰੁਣ ਸਹੋਤਾ, ਅਨੁਜ ਚੌਹਾਨ, ਅਰੁਣ ਡੁਲਗਚ, ਭਾਵਾਧਸ ਵਾਈਸ ਪ੍ਰਧਾਨ ਪੰਜਾਬ ਜਤਿੰਦਰ ਘਾਵਰੀ, ਭਾਵਾਧਸ ਸੈਕਟਰੀ ਪੰਜਾਬ ਅਜੈ ਸਭਰਵਾਲ, ਭਾਵਾਧਸ ਯੂਥ ਵਿੰਗ ਉਪ ਪ੍ਰਧਾਨ ਪੰਜਾਬ ਬੰਟੀ ਗੁਗਲੀਆ, ਜਿਲ੍ਹਾ ਕੋਆਰਡੀਨੇਟਰ ਸੁਨੀਲ ਲੌਹਟ, ਸ਼ਾਖਾ ਪ੍ਰਧਾਨ ਰਾਜਨ ਸਭਰਵਾਲ, ਹਰਵਿੰਦਰ ਸਿੰਘ ਪੱਤੜ, ਰਾਜਨ ਮਹਿਰਾ, ਭਾਵਾਧਸ ਦਫ਼ਤਰ ਸਕੱਤਰ ਰਾਜੇਸ਼ ਮੱਟੂ, ਸੰਦੀਪ ਗੌਤਮ, ਓਮੀ ਧੀਂਗਾਨ, ਸੰਜੀਵ ਸਹੋਤਾ ਬੰਟੀ, ਸੰਨੀ ਕਲਿਆਣ, ਰਵਿੰਦਰ ਡੁਲਗਚ, ਰਾਕੇਸ਼ ਗਿੱਲ, ਚੀਨੀ ਰੱਤੀ, ਸੰਦੀਪ ਵੈਦ, ਧਰਮਪਾਲ ਬੱਬੂ, ਦਮਨ ਘਈ, ਵਿਸ਼ਾਲ ਸੱਭਰਵਾਲ, ਰਵੀ ਧੀਂਗਾਨ, ਸੰਨੀ ਸਹੋਤਾ, ਨੀਰਜ ਨਾਹਰ, ਸੂਰਜ ਪਾਰਚਾ, ਜਤਿੰਦਰ ਲਾਹੌਰੀਆ, ਸੰਨੀ ਸਿੱਧੂ, ਜਿੰਦਰ ਖੈਰਵਾਲ, ਸੋਨੂੰ ਸਹੋਤਾ, ਮੋਨੂੰ ਸਹੋਤਾ, ਸੁਨੀਲ ਕੁਮਾਰ ਸ਼ੀਲਾ, ਸੁਰੇਸ਼ ਕਾਲੂ, ਦੀਪਕ ਗਿੱਲ, ਵਿਜੇ ਚੌਹਾਨ, ਸੂਰਜ ਟਾਂਕ, ਬੌਬੀ ਭੱਟੀ, ਮਨੀਸ਼ ਢਾਬਾ, ਸੋਨੂੰ ਚੰਡਾਲੀਆ, ਸੌਰਭ ਪੁਹਾਲ, ਸੰਜੂ ਪੁਹਾਲ, ਸੁਨੀਲ ਕਾਲੜਾ, ਪ੍ਰਦੀਪ ਕੁਮਾਰ ਢਾਬਾ, ਨਵੀਨ ਗਹਿਲੋਤ, ਸਾਗਰ ਬੋਹਤ, ਰੋਹਿਤ ਚੰਡਾਲੀਆ, ਦੀਪਕ ਲੌਹਟ, ਸ਼ਾਮ ਵਿਡਲਾਨ, ਸੰਨੀ ਸਾਹਿਲ ਸੰਜੇ ਬੋਹਤ, ਸੰਨੀ ਕਲਿਆਣ, ਅਰੁਣ ਡੁਲਗਚ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ ।
--