ਕੰਗਣਾ ਰਣੌਤ ਨੇ ਖ਼ੇਤੀ ਕਾਨੂੰਨਾਂ ਬਾਰੇ ਆਪਣਾ ਬਿਆਨ ਵਾਪਸ ਲਿਆ
ਕੰਗਣਾ ਰਣੌਤ ਨੇ ਖ਼ੇਤੀ ਕਾਨੂੰਨਾਂ ਬਾਰੇ ਆਪਣਾ ਬਿਆਨ ਵਾਪਸ ਲਿਆ
ਨਵੀਂ ਦਿੱਲੀ, 25 ਨਵੰਬਰ- ਕੰਗਨਾ ਰਣੌਤ ਨੇ ਤਿੰਨ ਖ਼ੇਤੀ ਕਾਨੂੰਨਾਂ ਬਾਰੇ ਦਿੱਤਾ ਆਪਣਾ ਬਿਆਨ ਵਾਪਸ ਲੈ ਲਿਆ ਹੈ। ਅੱਜ ਇਕ ਵੀਡੀਓ ਸਾਂਝੀ ਕਰ ਉਨ੍ਹਾਂ ਕਿਹਾ ਕਿ ਮੈਂ ਆਪਣੇ ਸ਼ਬਦ ਵਾਪਸ ਲੈਂਦੀ ਹਾਂ ਅਤੇ ਮੇਰੇ ਸ਼ਬਦਾਂ ਤੇ ਸੋਚ ਨਾਲ ਜੇ ਕਿਸੇ ਨੂੰ ਵੀ ਠੇਸ ਪੁੱਜੀ ਹੈ, ਤਾਂ ਮੈਨੂੰ ਉਸ ਗੱਲ ਲਈ ਖੇਦ ਹੈ। ਉਨ੍ਹਾਂ ਕਿਹਾ ਕਿ ਮੇਰੇ ਬਿਆਨ ਤੋਂ ਬਹੁਤ ਸਾਰੇ ਲੋਕ ਨਿਰਾਸ਼ ਹਨ ਤੇ ਇਸ ਦੇ ਨਾਲ ਹੀ ਮੈਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਮੈਂ ਹੁਣ ਇਕ ਕਲਾਕਾਰ ਨਹੀਂ ਬਲਕਿ ਭਾਜਪਾ ਵਰਕਰ ਹਾਂ ।