ਏਅਰਪੋਰਟ 'ਤੇ ਰੋਕੇ ਗਏ ਕਿਸਾਨ ਆਗੂ, ਸ਼੍ਰੀ ਸਾਹਿਬ ਨਾਲ ਜਹਾਜ਼ 'ਚ ਚੜ੍ਹਨ ਦੀ ਨਹੀਂ ਦਿੱਤੀ ਇਜਾਜ਼ਤ

ਏਅਰਪੋਰਟ 'ਤੇ ਰੋਕੇ ਗਏ ਕਿਸਾਨ ਆਗੂ, ਸ਼੍ਰੀ ਸਾਹਿਬ ਨਾਲ ਜਹਾਜ਼ 'ਚ ਚੜ੍ਹਨ ਦੀ ਨਹੀਂ ਦਿੱਤੀ ਇਜਾਜ਼ਤ

 

ਤਾਮਿਲਨਾਡੂ ਦੇ ਤਿਰੂਚਿਰਾਪੱਲੀ ਤੇ ਪੁਡੂਚੇਰੀ 'ਚ ਆਯੋਜਿਤ ਕਿਸਾਨ ਮਹਾਪੰਚਾਇਤਾਂ 'ਚ ਜਾਣ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਹਵਾਈ ਅੱਡੇ 'ਤੇ ਰੋਕ ਦਿੱਤਾ ਗਿਆ। ਕਿਸਾਨਾਂ ਨੂੰ ਸ੍ਰੀ ਸਾਹਿਬ ਦੇ ਨਾਲ ਜਹਾਜ਼ 'ਤੇ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਿਸਾਨਾਂ ਦਾ ਦੋਸ਼ ਹੈ ਕਿ ਸ੍ਰੀ ਸਾਹਿਬ ਨੂੰ ਸਿਰਫ਼ ਬਹਾਨੇ ਵਜੋਂ ਵਰਤਿਆ ਗਿਆ ਹੈ, ਜਦਕਿ ਸਰਕਾਰ ਉੱਤਰੀ ਭਾਰਤ ਵਿੱਚ ਕਿਸਾਨ ਅੰਦੋਲਨ ਦੇ ਪਸਾਰ ਤੋਂ ਡਰੀ ਹੋਈ ਹੈ।

ਦਰਅਸਲ, ਕਿਸਾਨ ਅੱਜ ਐੱਮਐੱਸਪੀ ਗਾਰੰਟੀ ਕਾਨੂੰਨ ਦੇ ਮੁੱਦੇ 'ਤੇ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਅਤੇ ਪੁਡੂਚੇਰੀ 'ਚ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਵੱਲੋਂ ਆਯੋਜਿਤ ਮਹਾਪੰਚਾਇਤਾਂ 'ਚ ਹਿੱਸਾ ਲੈਣ ਲਈ ਰਵਾਨਾ ਹੋ ਰਹੇ ਸਨ। ਇਨ੍ਹਾਂ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਤੇ ਸੁਖਦੇਵ ਸਿੰਘ ਨੂੰ ਦਿੱਲੀ ਹਵਾਈ ਅੱਡੇ ’ਤੇ ਜਹਾਜ਼ ਵਿੱਚ ਚੜ੍ਹਨ ਤੋਂ ਰੋਕ ਦਿੱਤਾ ਗਿਆ।

ਦਰਅਸਲ, ਸ੍ਰੀ ਸਾਹਿਬ ਨੂੰ ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀਆਂ ਨੇ ਮੁੱਦਾ ਬਣਾਇਆ। ਜਦੋਂ ਕਿ ਅੱਜ ਤੋਂ ਪਹਿਲਾਂ ਵੀ ਕਈ ਵਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਬਲਦੇਵ ਸਿੰਘ ਸਿਰਸਾ ਸ੍ਰੀ ਸਾਹਿਬ ਨਾਲ ਹਵਾਈ ਯਾਤਰਾਵਾਂ ਕਰ ਚੁੱਕੇ ਹਨ। ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਕੋਲ ਸ੍ਰੀ ਸਾਹਿਬ ਨਹੀਂ ਸੀ, ਪਰ ਫਿਰ ਵੀ ਉਸ ਨੂੰ ਹਵਾਈ ਜਹਾਜ਼ ਵਿੱਚ ਚੜ੍ਹਨ ਨਹੀਂ ਦਿੱਤਾ ਗਿਆ।

ਕਿਸਾਨਾਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇ ਹੁਕਮਾਂ ’ਤੇ ਸੁਰੱਖਿਆ ਮੁਲਾਜ਼ਮਾਂ ਨੇ ਸ੍ਰੀ ਸਾਹਿਬ ਨੂੰ ਹੀ ਮੁੱਦਾ ਬਣਾ ਕੇ ਰੋਕਿਆ ਹੈ। ਅਸਲੀਅਤ ਇਹ ਹੈ ਕਿ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਦੇ ਮੁੱਦੇ 'ਤੇ ਦੱਖਣੀ ਭਾਰਤ ਵਿੱਚ 13 ਫਰਵਰੀ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਵਿਸਤਾਰ ਤੋਂ ਡਰੀ ਹੋਈ ਹੈ। ਸਰਕਾਰ ਤਾਨਾਸ਼ਾਹੀ ਵਿੱਚ ਆ ਗਈ ਹੈ।

Share this post