ਅਭਿਨਵ ਬਿੰਦਰਾ ਆਈ.ਓ.ਸੀ. ਅਥਲੀਟ ਕਮੇਟੀ ਦੇ ਦੂਜੇ ਵਾਈਸ ਚੇਅਰਮੈਨ ਨਿਯੁਕਤ
ਅਭਿਨਵ ਬਿੰਦਰਾ ਆਈ.ਓ.ਸੀ. ਅਥਲੀਟ ਕਮੇਟੀ ਦੇ ਦੂਜੇ ਵਾਈਸ ਚੇਅਰਮੈਨ ਨਿਯੁਕਤ
ਲੁਸਾਨੇ (ਸਵਿਟਜ਼ਰਲੈਂਡ), 10 ਅਗਸਤ- ਭਾਰਤ ਦੇ ਉਲੰਪਿਕ ਸੋਨ ਤਗਮਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੂੰ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਅਥਲੀਟ ਕਮਿਸ਼ਨ ਦੇ ਦੂਜੇ ਵਾਈਸ ਚੇਅਰ (ਉਪ-ਪ੍ਰਧਾਨ) ਵਜੋਂ ਚੁਣਿਆ ਗਿਆ ਹੈ। ਪੰਜ ਖ਼ੇਡਾਂ ਵਿਚ ਭਾਗ ਲੈਣ ਵਾਲੇ ਭਾਰਤ ਦੇ ਪਹਿਲੇ ਵਿਅਕਤੀਗਤ ਉਲੰਪਿਕ ਸੋਨ ਤਗਮਾ ਜੇਤੂ ਬਿੰਦਰਾ ਨੂੰ 2018 ਵਿਚ ਅਥਲੀਟ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆਸੀ। ਇਸ ਵੱਕਾਰੀ ਅਹੁਦੇ ਲਈ ਚੁਣੇ ਜਾਣ ਤੋਂ ਤੁਰੰਤ ਬਾਅਦ, 10 ਮੀਟਰ ਏਅਰ ਰਾਈਫਲ ਵਿਚ 2008 ਬੀਜਿੰਗ ਖ਼ੇਡਾਂ ਦੇ ਸੋਨ ਤਗਮਾ ਜੇਤੂ ਬਿੰਦਰਾ ਨੇ ਕਿਹਾ ਕਿ ਉਹ ਅਥਲੀਟਾਂ ਦੇ ਹਿੱਤਾਂ ਲਈ ਵਚਨਬੱਧ ਹਨ। ਉਨ੍ਹਾਂ ਅੱਗੇ ਕਿਹਾ ਕਿ ਆਈ.ਓ.ਸੀ. ਐਥਲੀਟ ਕਮਿਸ਼ਨ ਦੇ ਦੂਜੇ ਵਾਈਸ ਚੇਅਰਮੈਨ ਵਜੋਂ ਚੁਣੇ ਜਾਣ ’ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਦੁਨੀਆ ਭਰ ਦੇ ਅਥਲੀਟਾਂ ਦੇ ਸਰਵੋਤਮ ਹਿੱਤਾਂ ਵਿਚ ਸੇਵਾ ਕਰਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਸੁਣਨ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਾਂ।