ਵੰਡ ਦੇ 76 ਸਾਲਾਂ ਬਾਅਦ ਕਰਤਾਰਪੁਰ ਕਾਰੀਡੋਰ ‘ਚ ਮਿਲੇ ਵਿਛੜੇ ਭੈਣ-ਭਰਾ

ਵੰਡ ਦੇ 76 ਸਾਲਾਂ ਬਾਅਦ ਕਰਤਾਰਪੁਰ ਕਾਰੀਡੋਰ ‘ਚ ਮਿਲੇ ਵਿਛੜੇ ਭੈਣ-ਭਰਾ
 

ਗੁਰਦਾਸਪੁਰ , 24 ਅਕਤੂਬਰ 2023 :  ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਬਹੁਤ ਸਾਰੇ ਲੋਕ ਆਪਣੇ ਪਰਿਵਾਰਾਂ ਤੋਂ ਵਿਛੜ ਗਏ ਸਨ।ਕੁਝ ਪਰਿਵਾਰ ਪਾਕਿਸਤਾਨ ਅਤੇ ਕੁਝ ਭਾਰਤ ਵਿੱਚ ਰਹਿ ਗਏ ਸਨ।ਹੁਣ ਭਾਰਤ ਪਾਕਿਸਤਾਨ ਵੱਲੋਂ ਆਪਸੀ ਸੰਬੰਧ ਸੁਧਾਰਨ ਲਈ ਬਣਾਇਆ ਗਿਆ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਇਨ੍ਹਾਂ ਪਰਿਵਾਰਾਂ ਨੂੰ ਜੋੜਨ ਦਾ ਮਾਧਿਅਮ ਬਣ ਰਿਹਾ ਹੈ, ਭਾਰਤ-ਪਾਕਿਸਤਾਨ ਵਿਚਾਲੇ ਖੁੱਲ੍ਹੇ ਇਸ ਲਾਘੇ ਰਾਹੀਂ ਕਈ ਪਰਿਵਾਰ ਇਕ-ਦੂਜੇ ਨੂੰ ਮਿਲੇ ਹਨ।ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਵਿਛੜ ਗਏ ਭੈਣ-ਭਰਾ 76 ਸਾਲਾਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੁੜ ਇਕੱਠੇ ਹੋਏ ਹਨ।ਭਰਾ ਮੁਹੰਮਦ ਇਸਮਾਈਲ ਪਾਕਿਸਤਾਨ ਦੇ ਸਾਹੀਵਾਲ ਦਾ ਰਹਿਣ ਵਾਲਾ ਹੈ ਅਤੇ ਉਸਦੀ ਵਿਛੜੀ ਭੈਣ ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਸੁਰਿੰਦਰ ਕੌਰ। ਇਹਨਾਂ ਨੂੰ ਮਿਲਾਉਣ ਵਿੱਚ ਸੋਸ਼ਲ ਮੀਡੀਆ ਦਾ ਵੱਡਾ ਹੱਥ ਰਿਹਾ ।    ਸੋਸ਼ਲ ਮੀਡੀਆ 'ਤੇ ਹੀ ਇੱਕ ਪਾਕਿਸਤਾਨੀ ਪੱਤਰਕਾਰ ਦੀ ਪੋਸਟ ਤੋਂ ਸੁਰਿੰਦਰ ਕੌਰ ਨੂੰ ਪਤਾ ਲੱਗਾ ਕਿ ਉਸ ਦਾ ਭਰਾ ਅਜੇ ਜ਼ਿੰਦਾ ਹੈ ਅਤੇ ਪਾਕਿਸਤਾਨ 'ਚ ਰਹਿੰਦਾ ਹੈ, ਜਿਸ ਤੋਂ ਬਾਅਦ ਉਹ ਲਾਘੇ ਰਸਤੇ ਸ੍ਰੀ ਕਰਤਾਰਪੁਰ ਸਾਹਿਬ ਗਈ ਅਤੇ ਆਪਣੇ ਭਰਾ ਨੂੰ ਮਿਲੀ | ਇਸ ਮੌਕੇ 'ਤੇ ਦੋਵੇਂ ਭੈਣ-ਭਰਾ ਮੁਲਾਕਾਤ ਦੌਰਾਨ ਭਾਵੁਕ ਹੋਏ ਅਤੇ ਇਸ ਮੁਲਾਕਾਤ ਤੋਂ ਬਾਅਦ ਭੈਣ ਭਰਾਵਾਂ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦ ਵੀ ਕੀਤਾ।

Share this post