ਜਸਵਿੰਦਰ ਭੱਲਾ ਦਾ ਅੰਤਿਮ ਸਸਕਾਰ ਅੱਜ 23 ਅਗਸਤ ਨੂੰ ਮੁਹਾਲੀ ’ਚ

ਜਸਵਿੰਦਰ ਭੱਲਾ ਦਾ ਅੰਤਿਮ ਸਸਕਾਰ ਅੱਜ 23 ਅਗਸਤ ਨੂੰ ਮੁਹਾਲੀ ’ਚ

ਮੁਹਾਲੀ, 23 ਅਗਸਤ, 2025: ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ, ਜਿਹਨਾਂ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸਸਕਾਰ ਅੱਜ 23 ਅਗਸਤ ਨੂੰ ਦੁਪਹਿਰ 1.00 ਵਜੇ ਸ਼ਮਸ਼ਾਨ ਘਾਟ ਬਲੋਂਗੀ ਮੁਹਾਲੀ ਵਿਖੇ ਹੋਵੇਗਾ। ਉਹਨਾਂ ਦੇ ਅੰਤਿਮ ਸਸਕਾਰ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਹੁਸ਼ਿਆਰਪੁਰ ਵਿਚ LPG ਟੈਂਕਰ ਫਟਣ ਕਾਰਨ 2 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਹੁਸ਼ਿਆਰਪੁਰ ਵਿਚ LPG ਟੈਂਕਰ ਫਟਣ ਕਾਰਨ 2 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਹੁਸ਼ਿਆਰਪੁਰ, 23 ਅਗਸਤ, 2025: ਪਿੰਡ ਮੰਡਿਆਲਾ ਵਿਚ ਐਲ ਪੀ ਜੀ ਟੈਂਕਰ ਦੀ ਪਿਕਅਪ ਗੱਡੀ ਨਾਲ ਟੱਕਰ ਮਗਰੋਂ ਜ਼ੋਰਦਾਰ ਧਮਾਕਾ ਹੋ ਗਿਆ ਜਿਸ ਵਿਚ 2 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਤੁਰੰਤ ਫਾਇਰ ਬ੍ਰਿਗੇਡ ਬੁਲਾਈ ਗਈ ਤੇ ਐਂਬੂਲੈਂਸਾਂ ਵੀ ਸੱਦ ਲਈਆਂ ਗਈਆਂ। ਮੌਕੇ ’ਤੇ ਪੰਜਾਬ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ।