ਨਹੀਂ ਰਹੇ ਪੰਜਾਬੀ ਗਾਇਕ ਰਾਜਵੀਰ ਜਵੰਦਾ

ਨਹੀਂ ਰਹੇ ਪੰਜਾਬੀ ਗਾਇਕ ਰਾਜਵੀਰ ਜਵੰਦਾ 

ਚੰਡੀਗੜ੍ਹ, 8 ਅਕਤੂਬਰ 2025- ਮੋਹਾਲੀ ਦੇ ਫੋਰਟਿਸ ਹਪਸਤਾਲ ਵਿੱਚ ਦਾਖ਼ਲ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੇ ਦਮ ਤੋੜ ਦਿੱਤਾ ਹੈ। ਉਹ ਕਰੀਬ ਦੋ ਹਫ਼ਤਿਆਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਸਨ।

ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਭਲਕੇ 9 ਅਕਤੂਬਰ ਨੂੰ ਉਹਨਾਂ ਦੇ ਜੱਦੀ ਪਿੰਡ ਵਿਖੇ ਹੋਵੇਗਾ

ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਭਲਕੇ 9 ਅਕਤੂਬਰ ਨੂੰ ਉਹਨਾਂ ਦੇ  ਜੱਦੀ ਪਿੰਡ ਵਿਖੇ ਹੋਵੇਗਾ
ਮੋਹਾਲੀ (ਪੰਜਾਬ), 8 ਅਕਤੂਬਰ, 2025 : ਪੰਜਾਬੀ ਗਾਇਕ ਰਾਜਵੀਰ ਜਵੰਦਾ, ਜਿਨ੍ਹਾਂ ਦਾ ਅੱਜ ਸਵੇਰੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ, ਦਾ ਅੰਤਿਮ ਸਸਕਾਰ ਕੱਲ੍ਹ (9 ਅਕਤੂਬਰ) ਨੂੰ ਉਨ੍ਹਾਂ ਦੇ ਜੱਦੀ ਪਿੰਡ ਪੋਨਾ, ਜਗਰਾਉਂ ਵਿਖੇ ਕੀਤਾ ਜਾਵੇਗਾ। ਪਰਿਵਾਰਕ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। 

ਐੱਚ. ਰਾਜੇਸ਼ ਪ੍ਰਸਾਦ ਨੇ ਚੰਡੀਗੜ੍ਹ ਦੇ ਨਵੇਂ ਚੀਫ ਸਕੱਤਰੇਤ ਦਾ ਸੰਭਾਲਿਆ ਅਹੁਦਾ

ਐੱਚ. ਰਾਜੇਸ਼ ਪ੍ਰਸਾਦ ਨੇ ਚੰਡੀਗੜ੍ਹ ਦੇ ਨਵੇਂ ਚੀਫ ਸਕੱਤਰੇਤ ਦਾ ਸੰਭਾਲਿਆ ਅਹੁਦਾ

ਚੰਡੀਗੜ੍ਹ, 8 ਅਕਤੂਬਰ, 2025: ਸੀਨੀਅਰ IAS ਅਧਿਕਾਰੀ ਐੱਚ. ਰਾਜੇਸ਼ ਪ੍ਰਸਾਦ ਨੇ ਅੱਜ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਨਵੇਂ ਮੁੱਖ ਸਕੱਤਰ  ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਸਕੱਤਰੇਤ ਵਿਖੇ ਰਸਮੀ ਤੌਰ 'ਤੇ ਆਪਣਾ ਦਫ਼ਤਰ ਸੰਭਾਲਿਆ। 1995 ਬੈਚ ਦੇ AGMUT ਕੈਡਰ ਦੇ ਅਧਿਕਾਰੀ, ਪ੍ਰਸਾਦ ਨੂੰ ਉਨ੍ਹਾਂ ਦੇ ਆਉਣ 'ਤੇ ਗਾਰਡ ਆਫ਼ ਆਨਰਵੀ ਦੇ ਕੇ ਸਨਮਾਨਿਤ ਕੀਤਾ ਗਿਆ।