ਆਰ.ਜੀ.ਐਨ.ਯੂ.ਐੱਲ ਦਾ ਰਜਿਸਟਰਾਰ ਆਨੰਦ ਪਵਾਰ ਮੁਅੱਤਲ।

ਆਰ.ਜੀ.ਐਨ.ਯੂ.ਐੱਲ ਦਾ ਰਜਿਸਟਰਾਰ ਆਨੰਦ ਪਵਾਰ ਮੁਅੱਤਲ।

ਪਟਿਆਲਾ, 9 ਜਨਵਰੀ:- ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਵਾਈਸ-ਚਾਂਸਲਰ ਜੈ ਸ਼ੰਕਰ ਸਿੰਘ ਨੇ ਬੁੱਧਵਾਰ ਨੂੰ ਰਜਿਸਟਰਾਰ ਆਨੰਦ ਪਵਾਰ ਨੂੰ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਤੋਂ ਇਲਾਵਾ ਆਪਣੀ ਸ਼ਕਤੀ ਅਤੇ ਅਹੁਦੇ ਦੀ ਦੁਰਵਰਤੋਂ ਲਈ ਮੁਅੱਤਲ ਕਰ ਦਿੱਤਾ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਅਨੁਸਾਰ, ਪਵਾਰ 'ਤੇ ਯੂਨੀਵਰਸਿਟੀ ਦੇ ਪੋਸਟ-ਡਾਕਟੋਰਲ ਨਿਯਮਾਂ ਦੀ ਉਲੰਘਣਾ ਅਤੇ ਰਜਿਸਟਰਾਰ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਦਾ ਇਲਜ਼ਾਮ ਹੈ।

 

ਵੱਧਦੀ ਠੰਢ ਕਾਰਨ ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ।

ਵੱਧਦੀ ਠੰਢ ਕਾਰਨ ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ।

9 ਜਨਵਰੀ:- ਪੰਜਾਬ ਵਿਚ ਵੱਧਦੀ ਠੰਢ ਅਤੇ ਧੁੰਦ ਦੇ ਮੱਦੇਨਜ਼ਰ ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਸਮਾਂ ਬਦਲਣ ਲਈ ਪੱਤਰ ਲਿਿਖਆ ਹੈ। ਇਸ ਪੱਤਰ ਵਿੱਚ ਲਿਿਖਆ ਹੈ ਕਿ ਧੂੰਦ ਕਾਰਨ ਕਈ ਸਕੂਲੀ ਬੱਸਾਂ ਦੁਰਘਟਨਾਵਾਂ ਦਾ ਸ਼ਿਕਾਰ ਹੋ ਚੁੱਕੀਆਂ ਹਨ, ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਵੀ ਹੋਇਆ ਹੈ। ਇਸ ਲਈ 31 ਜਨਵਰੀ 2025  ਤੱਕ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸਮਾਂ ਸਵੇਰੇ 10:00 ਵਜੇ ਤੈਅ ਕੀਤਾ ਗਿਆ ਹੈ।